ਸੰਗਤ
ਮੇਰੇ ਬਾਪੂ ਨੂੂੰ ਸਰਦਾਰ ਪਾਲ ਸਿੰਘ ਦੇ ਘਰ ਕੰਮ ਕਰਦੇ ਨੂੂੰ ਪੰਦਰਾਂ ਸਾਲ ਹੋ ਗਏ ਸਨ। ਮੈਂ ਵੀ ਕਦੇ-ਕਦੇ ਉਹਨਾਂ ਦੇ ਘਰ ਚਲਾ ਜਾਂਦਾ ਸੀ। ਉਹ ਮੈਨੂੂੰ ਹਮੇਸਾ ਚੰਗੀ ਮੱਤ ਦਿੰਦੇ ਅਤੇ ਪੜਨ ਲਈ ਪ੍ਰੇਰਤ ਕਰਦੇ, ਪਰੰਤੂ ਮੈਂ ਨੌਵੀਂ ਜਮਾਤ ਤੱਕ ਪਹੁੰਚਦਿਆਂ-ਪਹੁੰਚਦਿਆਂ ਥੋੜਾ -ਬਹੁਤਾ ਨਸ਼ਾ ਕਰਨ ਲੱਗ ਪਿਆ ਸਾਂ ।
ਘਰ ਦੀ ਆਰਥਿਕਤਾ ਅਤੇ ਮੇਰੀਆਂ ਆਦਤਾਂ ਕਰਕੇ ਮੇਰੇ ਬਾਪੂ ਨੇ ਮੈਨੂੂੰ ਪੜਨੋਂ ਹਟਾ ਕੇ, ਲਾਹੌਰੀਆਂ ਦੇ ਕੰਮ ‘ਤੇ ਲਾ ਦਿੱਤਾ ਸੀ। ਉਹਨਾਂ ਦੇ ਘਰ ਅਤੇ ਖੇਤ ਕਈ ਕਾਮੇ ਕੰਮ ਕਰਦੇ ਸਨ।ਉਹਨਾਂ ਨੇ ਮੈਨੂੂੰ ਹੌਲੀ-ਹੌਲੀ ਗੋਲੀਆਂ ਉੱਪਰ ਲਗਾ ਦਿੱਤਾ। ਗੋਲੀ ਖਾ ਕੇ ਮੈਨੂੂੰ ਲੋਰ ਜਿਹੀ ਆਉਣ ਲੱਗ ਜਾਂਦੀ ਸੀ।ਹੌਲੀ-ਹੌਲੀ ਮੇਰਾ ਨਸ਼ਾ ਵਧਦਾ ਗਿਆ। ਵੀਹ ਸਾਲ ਦੀ ਉਮਰ ਤੱਕ ਮੈਂ ਦੋ ਸੌ ਗਰਾਮ ਪੋਸਤ ਅਤੇ ਇੱਕ ਪੱਤਾ ਗੋਲੀਆਂ ਦਾ ਖਾਣ ਲੱਗਾ। ਮੈਂ ਕੀ ਕਰਦਾ ਹਾਂ? ਕਿੱਥੇ ਬੈਠਾ ਹਾਂ? ਕੀ ਖਾ ਰਿਹਾ ਹਾਂ? ਕੋਈ ਪਤਾ ਨਹੀਂ ਸੀ ਹੁੰਦਾ। ਰਿਸ਼ਤਾ ਤਾਂ ਮੈਨੂੂੰ ਕਿਸੇ ਨੇ ਕੀ ਕਰਨਾ ਸੀ, ਮੇਰੇ ਰਿਸ਼ਤੇਦਾਰ ਮੈਨੂੂੰ ਬੁਲਾਉਂਦੇ ਤੱਕ ਨਹੀਂ ਸਨ।
ਇੱਕ ਦਿਨ ਪਾਲ ਸਿੰਘ ਦੇ ਲੜਕੇ ਨੇ ਮੈਨੂੂੰ ਨਸ਼ਾ ਛੱਡਣ ਬਾਬਤ ਕਿਹਾ। ਮੈਂ ਨਸ਼ੇ ਤੋਂ ਤੰਗ ਆ ਚੁੱਕਾ ਸਾਂ। ਮੈਂ ਹਾਂ ਕਰ ਦਿੱਤੀ, ਪਰੂੰਤੂ ਮੇਰੇ ਮਾਤਾ-ਪਿਤਾ ਡਰਦੇ ਸਨ ਕਿ ਜੇ ਇਸ ਨੇ ਨਸ਼ਾ ਛੱਡ ਦਿੱਤਾ ਤਾਂ ਇਹ ਮਰ ਜਾਵੇਗਾ। ਪਰ ਉਹ ਮੈਨੂੂੰ ਦਿਲਾਸਾ ਦਿਵਾ ਕੇ ਨਸ਼ਾ ਛੁਡਾਊ ਕੈਂਪ ਵਿੱਚ ਲੈ ਗਿਆ। ਆਪ ਵੀ ਉਹ ਸੱਤ ਦਿਨ ਮੇਰੇ ਨਾਲ ਰਿਹਾ। ਮੈਂ ਨਸ਼ਾ ਛੱਡ ਦਿੱਤਾ ਸੀ ।ਮੇਰੇ ਸਰੀਰ ਨੂੂੰ ਕੋਈ ਟੋਟ ਨਹੀਂ ਸੀ ਲੱਗੀ। ਪੂਰੇ ਪਿੰਡ ‘ਚ ਮੇਰੇ ਨਸ਼ਾ ਛੱਡਣ ਦੀ ਚਰਚਾ ਸੀ । ਮੈਂ ਮੌਤ ਦੇ ਮੂੂੰਹ ‘ਚੋਂ ਵਾਪਸ ਆ ਗਿਆ ਸਾਂ। ਇਸ ਦੌਰਾਨ ਮੇਰਾ ਵਿਆਹ ਹੋ ਗਿਆ। ਸਮਾਂ ਪਾ ਕੇ ਮੇਰੇ ਦੋ ਬੱਚੇ ਵੀ ਹੋ ਗਏ। ਜਿੰਦਗੀ ਵਧੀਆ ਗੁਜਰ ਰਹੀ ਸੀ। ਪੁਰਾਣੇ ਦੋਸਤ ਮੈਨੂੂੰ ਦੁਬਾਰਾ ਮਿਲਣ ਲੱਗ ਪਏ ਸਨ। ਹੌਲੀ-ਹੌਲੀ ਉਹਨਾਂ ਨੇ ਮੈਨੂੂੰ ਨਸ਼ਾ ਕਰਨ ਲਈ ਮਜ਼ਬੂਰ ਕਰਨਾ ਸ਼ੁਰੂ ਕਰ ਦਿੱਤਾ। ਮੈਨੂੂੰ ਵੀ ਉਹਨਾਂ ਦੀ ਸੰਗਤ ਦਾ ਰੰਗ ਚੜਨਾ ਸ਼ੁਰੂ ਹੋ ਗਿਆ। ਛੇ ਮਹੀਨਿਆਂ ‘ਚ ਮੇਰੀ ਹਾਲਤ ਪਹਿਲਾਂ ਵਾਲੀ ਹੋ ਗਈ। ਮੇਰੀ ਸਾਰੀ ਕਮਾਈ ਨਸ਼ੇ ਦੀ ਪੂਰਤੀ ‘ਚ ਉੱਡਣ ਲੱਗੀ। ਮੇਰੇ ਬੱਚਿਆਂ ਅਤੇ ਪਤਨੀ ਦੀ ਭੁੱਖ ਮੈਨੂੂੰ ਪਰੇਸ਼ਾਨ ਕਰਦੀ ਹੈ। ਮੇਰੀ ਮਾੜੀ ਸੰਗਤ ਨੇ ਉਹਨਾਂ ਦੇ ਸੁਪਨੇ ਕੁਚਲ ਦਿੱਤੇ ਨੇ, ਪਰ ਮੈਂ ਮਜ਼ਬੂਰ ਹਾਂ।
ਪ੍ਰਿੰਸੀਪਲ ਨਵਰਾਜ ਸਿੰਘ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
9 ਐਫ਼ ਐਫ਼ (ਬੜੋਪਲ)