ਜਵਾਨੀ ਦੇ ਰੰਗਾ ‘ਚ ਖ਼ੋ ਗਿਆ,
ਇਕ ਦਿਨ ਦਾ ਸੁਪਨਾ ਝੂਠਾ ਹੋ ਗਿਆ।
ਨਸ਼ਿਆਂ ਨੇ ਜਕੜਿਆ ਮੈਨੂੰ,
ਸਫ਼ਰ ਜ਼ਿੰਦਗੀ ਦਾ ਦੁੱਖਾਂ ‘ਚ ਡੁਬੋ ਗਿਆ।
ਸਾਥੀ ਸਾਰੇ ਛੱਡ ਗਏ ਸਨ,
ਪਰ ਸਾਥੀ ਨਸ਼ੇ ਨੇ ਪਕੜੇ ਹੋਏ ਸਨ।
ਵਿਸ਼ਾਸ਼ ਰੱਖਿਆ ਸੀ ਮੈਂ ਕਦੇ,
ਪਰ ਹੁਣ ਤੋੜ ਗਏ ਉਹ ਸਵੇਰੇ ਦੇ ਪੈਗਾਮ ਸਨ।
ਪਰ ਇੱਕ ਦਿਨ ਚਾਨਣ ਆ ਗਿਆ,
ਇਕ ਅਵਾਜ਼ ਅੰਦਰੋਂ ਸਾਂਭ ਲੈ ਆ ਗਿਆ।
“ਬੱਚੇ, ਮਨਜ਼ਿਲ ਤੇਰੀ ਹੁਣ ਵੀ ਹੈ,
ਨਸ਼ਿਆਂ ਤੋਂ ਪਰੇ, ਖੁਸ਼ੀ ਦੀ ਧਰਤੀ ਹੈ।”
ਮਨਜ਼ਿਲ ਪਾ ਕੇ ਸੱਚੇ ਰਾਹ ਤੇ,
ਮੈਂ ਨਸ਼ਿਆਂ ਨੂੰ ਮਾਰਿਆ ਮਜਬੂਤੀ ਨਾਲ।
ਹੁਣ ਜ਼ਿੰਦਗੀ ਨਵੀਂ ਬਹਾਰਾਂ ‘ਚ ਹੈ,
ਸੱਚ ਦਾ ਸਫਰ ਹੈ, ਮਿਹਨਤ ਦਾ ਹਾਲ ਹੈ।
ਨਸ਼ੇ ਤੋਂ ਦੂਰ, ਖੁਦ ਨੂੰ ਸਾਂਭ ਲੈ,
ਇਹ ਰਾਹ ਸੱਚ ਦਾ ਹੈ, ਇਸ ਤੇ ਚੱਲ ਲੈ।
ਜੋ ਵਿਸ਼ਵਾਸ ਕਰੇ, ਉਹ ਹਾਰਦਾ ਨਹੀਂ,
ਇੱਕ ਵਾਰੀ ਖ਼ੁਦ ਤੇ ਭਰੋਸਾ ਕਰ ਕੇ ਵੇਖ ਲੈ।
–ਕਮਲਜੀਤ ਸਿੰਘ
ਜਮਾਤ 11 ਵੀਂ